HKRC ਸਥਾਨਕ ਪ੍ਰਕੋਪ ਰਾਹਤ ਸੇਵਾ
ਸਾਡੇ ਬਾਰੇ
HKRC ਦੀ HKRC ਸਥਾਨਕ ਪ੍ਰਕੋਪ ਰਾਹਤ ਸੇਵਾ (LDRS) ਦੀ ਸਥਾਪਨਾ 1951 ਵਿੱਚ ਕੀਤੀ ਗਈ ਸੀ। ਅਸੀਂ ਪ੍ਰਕੋਪਾਂ ਅਤੇ ਸੰਕਟਾਂ, ਜਿਵੇਂ ਕਿ ਮੌਸਮ, ਸ਼ਹਿਰੀ ਜਾਂ ਜਨਤਕ ਸਿਹਤ ਪ੍ਰਕੋਪਾਂ ਜਾਂ ਸੰਕਟਕਾਲਾਂ ਤੋਂ ਪ੍ਰਭਾਵਿਤ ਕਮਜ਼ੋਰ ਲੋਕਾਂ ਨੂੰ ਢੁਕਵੀਂ ਮਨੁਖਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਰਾਹਤ ਤੋਂ ਇਲਾਵਾ, ਅਸੀਂ ਪ੍ਰਕੋਪ ਤੋਂ ਪਹਿਲਾਂ, ਉਸ ਦੇ ਦੌਰਾਨ ਜਾਂ ਬਾਅਦ ਵਿੱਚ ਜ਼ਰੂਰੀ ਲੋੜਾਂ ਪੂਰੀਆਂ ਕਰਨ ਲਈ ਪ੍ਰਕੋਪ ਤੋਂ ਪਹਿਲਾਂ ਦੀ ਚੇਤਾਵਨੀ, ਸ਼ੁਰੂਆਤੀ ਕਾਰਵਾਈਆਂ ਅਤੇ ਪ੍ਰਕੋਪ ਤੋਂ ਬਾਅਦ ਛੇਤੀ ਸੁਧਾਰ ਨਾਲ ਸਬੰਧਤ ਸੇਵਾਵਾਂ ਵੀ ਪ੍ਰਦਾਨ ਕਰਦੇ ਹਾਂ।
ਆਪਾਤਕਾਲ ਅਤੇ ਨਿਯਮਿਤ ਸੇਵਾ - ਰਾਹਤ ਸਮੱਗਰੀ ਦੀ ਅਰਜ਼ੀ
ਵਰਤਮਾਨ ਸਮੇਂ ਹਾਂਗਕਾਂਗ ਵਿੱਚ ਸਾਡੀ ਇੱਕੋ ਇੱਕ ਸੰਸਥਾ ਹੈ ਜੋ ਸਮਾਜ ਭਲਾਈ ਵਿਭਾਗ ਦਾ ਸਮਰਥਨ ਕਰ ਰਹੀ ਹੈ ਜੋ ਸਰਕਾਰੀ ਵਿਭਾਗਾਂ ਜਾਂ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਸਿਫਾਰਸ਼ ਕੀਤੇ ਜਾਣ 'ਤੇ ਸਥਾਨਕ ਪ੍ਰਕੋਪਾਂ ਜਾਂ ਸੰਕਟਕਾਲਾਂ ਤੋਂ ਪ੍ਰਭਾਵਿਤ ਲੋਕਾਂ ਲਈ 24-ਘੰਟੇ ਸੰਕਟਕਾਲੀਨ ਸੇਵਾਵਾਂ ਅਤੇ ਰਾਹਤ ਸਮੱਗਰੀਆਂ ਪ੍ਰਦਾਨ ਕਰਾਉਂਦੀ ਹੈ। ਸਾਡੀ ਨਿਯਮਿਤ ਸੇਵਾ ਦੀ ਰਾਹਤ ਸਮੱਗਰੀ ਵਿਚ ਕੱਪੜੇ, ਕੰਬਲ ਅਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਦਾ ਸਮਾਨ ਸ਼ਾਮਲ ਹੈ।
ਸਹਾਇਤਾ ਦੀ ਲੋੜ ਵਾਲੇ ਵਿਅਕਤੀ ਸਮਾਜ ਭਲਾਈ ਵਿਭਾਗ, ਹਸਪਤਾਲਾਂ ਵਿੱਚ ਡਾਕਟਰੀ ਸਮਾਜਕ ਸੇਵਾਵਾਂ, ਸੁਧਾਰ ਸੇਵਾਵਾਂ ਵਿਭਾਗ ਜਾਂ ਗੈਰ-ਸਰਕਾਰੀ ਸੰਸਥਾਵਾਂ ਵਿੱਚ ਹੋਰ ਸਮਾਜਕ ਸੇਵਾਵਾਂ ਵਰਗੀਆਂ ਸੰਸਥਾਵਾਂ ਰਾਹੀਂ ਅਰਜ਼ੀ ਦੇ ਸਕਦੇ ਹਨ
ਪ੍ਰਕੋਪ ਪ੍ਰਤੀਕਿਰਿਆ
ਸਾਡੀ ਨਿਯਮਿਤ ਸੇਵਾ ਤੋਂ ਇਲਾਵਾ, ਅਸੀਂ ਪ੍ਰਕੋਪ ਜਾਂ ਆਪਾਤਕਾਲ ਘਟਨਾਵਾਂ 'ਤੇ ਮਨੁਖਤਾਵਾਦੀ ਲੋੜਾਂ ਦੇ ਮੁਲਾਂਕਣ ਦੇ ਆਧਾਰ 'ਤੇ ਮਨੁਖਤਾਵਾਦੀ ਸਹਾਇਤਾ ਵੀ ਪ੍ਰਦਾਨ ਕਰਦੇ ਹਾਂ।
ਅਰਜ਼ੀ ਦੇ ਵੇਰਵਿਆਂ ਲਈ ਸਾਡੇ ਨਾਲ ਸੰਪਰਕ ਕਰੋ
ਟੈਲੀ: +852 2507 7181 ਈਮੇਲ: irsd.local@redcross.org.hk ਪਰਚਾ









